ਸੰਗਤਪੁਰਾ, ਲੁਧਿਆਣਾ
ਲੁਧਿਆਣਾ ਜ਼ਿਲ੍ਹੇ ਦਾ ਪਿੰਡਸੰਗਤਪੁਰਾ ਪਿੰਡ ਭਾਰਤੀ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਦੀ ਸਮਰਾਲਾ ਤਹਿਸੀਲ ਦਾ ਇੱਕ ਪਿੰਡ ਹੈ। ਜ਼ਿਲ੍ਹਾ ਹੈੱਡ ਕੁਆਰਟਰ ਲੁਧਿਆਣਾ ਤੋਂ ਪੂਰਬ ਵੱਲ 44 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਸਮਰਾਲਾ ਤੋਂ 11 ਕਿਲੋਮੀਟਰ ਦੀ ਦੂਰੀ 'ਤੇ ਹੈ। ਅਤੇ ਚੰਡੀਗੜ੍ਹ ਤੋਂ 58 ਕਿਲੋਮੀਟਰ ਦੂਰ ਹੈ। ਸੰਗਤਪੁਰਾ ਦੇ ਨੇੜੇ ਦੇ ਪਿੰਡ ਹਨ। ਸਰਵਰਪੁਰ, ਘੁੰਗਰਾਲੀ (ਸਿੱਖਾਂ), ਘਰਖਨਾ, ਬੌਂਦਲ ,ਮਲ ਮਾਜਰਾ 1 ਕਿਲੋਮੀਟਰ ਮਾਣਕੀ ਸੰਗਤਪੁਰਾ ਦੇ ਨੇੜਲੇ ਪਿੰਡ ਹਨ। ਸੰਗਤਪੁਰਾ ਪੱਛਮ ਵੱਲ ਸਮਰਾਲਾ ਤਹਿਸੀਲ, ਉੱਤਰ ਵੱਲ ਮਾਛੀਵਾੜਾ ਤਹਿਸੀਲ, ਦੱਖਣ ਵੱਲ ਖੰਨਾ ਤਹਿਸੀਲ, ਪੂਰਬ ਵੱਲ ਚਮਕੌਰ ਸਾਹਿਬ ਤਹਿਸੀਲ ਨਾਲ ਘਿਰਿਆ ਹੋਇਆ ਹੈ। ਪੰਜਾਬ ਦਾ ਬਹੁਤ ਹੀ ਮਸ਼ਹੂਰ ਗੀਤਕਾਰ ਗਾਮੀ ਸੰਗਤਪੁਰੀਆ ਵੀ ਇਸੇ ਪਿੰਡ ਨਾਲ ਸੰਬੰਧ ਰਖਦਾ ਹੈ। ਸੰਗਤਪੁਰਾ ਪਿੰਨ ਕੋਡ 141114 ਹੈ ਅਤੇ ਡਾਕ ਮੁੱਖ ਦਫਤਰ ਸਮਰਾਲਾ ਹੈ।
Read article